President's Message
ਬੱਚੇ ਸਾਡੀ ਸਭ ਤੋਂ ਕੀਮਤੀ ਜਾਇਦਾਦ ਹਨ ਅਤੇ
ਉਨ੍ਹਾਂ ਵਿੱਚ ਹੁਨਰ, ਆਤਮਵਿਸ਼ਵਾਸ ਅਤੇ ਸਕਾਰਾਤਮਕ ਸੋਚ ਪੈਦਾ ਕਰਕੇ
ਉਨ੍ਹਾਂ ਨੂੰ ਸਭ ਤੋਂ ਵਧੀਆ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਹਰ
ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਦੀ ਦੇਖਭਾਲ ਅਤੇ ਪਾਲਣ ਪੋਸ਼ਣ
ਬਹੁਤ ਯੋਗ ਅਤੇ ਸਿੱਖਿਅਕ ਅਧਿਆਪਕਾਂ ਦੀ ਅਗਵਾਈ ਹੇਠ ਬਹੁਤ ਹੀ
ਅਨੁਕੂਲ ਮਾਹੌਲ ਵਿੱਚ ਕੀਤਾ ਜਾਂਦਾ ਹੈ।
ਇਸ ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉੱਚ-ਪੱਧਰੀ ਵਿੱਦਿਆ ਦੇ
ਨਾਲ ਨਾਲ ਵਿਸ਼ਵ ਦ੍ਰਿਸ਼ਟੀਕੋਣ ਅਨੁਸਾਰ ਸਰਬ-ਸਾਂਝੀਵਾਲਤਾ, ਭਾਈਚਾਰਕ
ਸਾਂਝ, ਸਰਬੱਤ ਦਾ ਭਲਾ, ਚੜ੍ਹਦੀ ਕਲਾ, ਸੇਵਾ ਅਤੇ ਸਿਮਰਨ ਜਿਹੇ
ਸਰਵਉੱਚ ਮਨੁੱਖੀ ਗੁਣ ਪੈਦਾ ਕਰਕੇ ਸਰਵਪੱਖੀ ਵਿਕਾਸ ਕਰਨਾ ਹੈ। ਇੱਕ
ਸੰਸਥਾ ਹੋਣ ਦੇ ਨਾਤੇ ਸਾਡੀ ਭੂਮਿਕਾ ਕੇਵਲ ਅਕਾਦਮਿਕ ਉੱਤਮਤਾ ਨੂੰ
ਅੱਗੇ ਵਧਾਉਣਾ ਹੀ ਨਹੀਂ ਹੈ, ਸਗੋਂ ਆਪਣੇ ਵਿਦਿਆਰਥੀਆਂ ਨੂੰ ਜੀਵਨ ਭਰ
ਸਿੱਖਣ ਵਾਲੇ, ਆਲੋਚਨਾਤਮਕ ਚਿੰਤਕ, ਅਤੇ ਇੱਕ ਸਦਾ ਬਦਲਦੇ ਵਿਸ਼ਵ
ਸਮਾਜ ਦੇ ਉਤਪਾਦਕ ਮੈਂਬਰ ਬਣਨ ਲਈ ਪ੍ਰੇਰਿਤ ਅਤੇ ਸ਼ਕਤੀ ਪ੍ਰਦਾਨ ਕਰਨਾ
ਵੀ ਹੈ।
ਇਸ ਸੰਸਥਾ ਨਾਲ ਜੁੜੇ ਸਾਥੀਆਂ, ਅਧਿਆਪਕਾਂ, ਸਾਰੇ ਵਿਦਿਆਰਥੀਆਂ,
ਮਾਪਿਆਂ ਅਤੇ ਸਾਡੇ ਦਾਨੀ ਸੱਜਣਾਂ ਦਾ ਨਿੱਘਾ ਸੁਆਗਤ ਕਰਦਿਆਂ ਸਕੂਲ
ਵਿੱਚ ਇੱਕ ਸਾਰਥਕ ਅਨੁਭਵ ਦੀ ਕਾਮਨਾ ਕਰਦਾ ਹਾਂ।
Sant Sadhu Singh
( President )
Sikh Education Council, Mahilpur